ਡੇਰਾ ਬਾਬਾ ਨਾਨਕ ਤੋਂ ਯਾਤਰਾ ਸ੍ਰੀ ਕਰਤਾਰਪੁਰ ਸਾਹਿਬ PART=) 1


ਅੱਜ ਆਪਾ ਗੱਲ ਕਰਦੇ ਹਾਂ ਡੇਰਾ ਬਾਬਾ ਨਾਨਕ ਤੋਂ ਸ੍ਰੀ ਕਰਤਾਰਪੁਰ ਸਾਹਿਬ ( ਪਾਕਿਸਤਾਨ) ਤੱਕ ਲਾਂਘੇ ਦੀ।ਸ੍ਰੀ ਕਰਤਾਰ ਪੁਰ ਸਾਹਿਬ ( ਪਾਕਿਸਤਾਨ) ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜਿੰਦਗੀ ਦੇ ਅੰਤਿਮ ਦਿਨ ਬਿਤਾਏ।ਆਪਣੇ ਹੱਥੀਂ ਖੇਤੀ ਕੀਤੀ ਤੇ ਆਮ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਕਿਰਤ ਕਰੋ ਤੇ ਵੰਡ ਸ਼ਕੋ।ਘਾਲਿ ਖਾਇ ਕੁਛ ਹੱਥੋਂ ਦੇ। ਨਾਨਕ ਰਾਹ ਪਛਾਣੇ ਸੇ। ਸਤਿਗੁਰੂ ਜੀ ਨੇ ਸਾਨੂੰ ਕਿਰਤ ਕਰਨੀ ਸਿਖਾਈ। ਸੰਨ 1947 ਵਿੱਚ ਹਿੰਦੁਸਤਾਨ ਦੇ ਦੋ ਟੁਕੜੇ ਹੋ ਗਏ ਜਿਸ ਕਾਰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵਸਾਈ ਹੋਈ ਨਗਰੀ ਕਰਤਾਰ ਪੁਰ ਸਾਹਿਬ ਅਤੇ ਉਨ੍ਹਾਂ ਦਾ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਬੰਦ ਕਿਸ਼ਮਤੀ ਨਾਲ ਪਾਕਿਸਤਾਨ ਵਿੱਚ ਹੀ ਰਹਿ ਗਿਆ। ਨਾਨਕ ਨਾਮ ਲੇਵਾ ਸੰਗਤਾਂ ਨੂੰ ਇਨ੍ਹਾਂ ਸਥਾਨਾਂ ਦੇ ਦਰਸ਼ਨ ਮੁਸ਼ਕਿਲ ਹੋ ਗਏ।ਕਈ ਉਪਰਾਲੇ ਕੀਤੇ ਗਏ ਪਰ ਕੁਝ ਲੋਕ ਹੀ ਇਨ੍ਹਾਂ ਸਥਾਨਾਂ ਦੇ ਦਰਸ਼ਨ ਕਰ ਸਕਦੇ ਹਨ। ਸਿੱਖ ਸੰਗਤ ਹਰ ਗੁਰਦਵਾਰੇ ਅਤੇ ਥਾਰਮਿਕ ਸਥਾਨਾਂ ਤੇ ਅਰਦਾਸ ਕਰਦੇ ਸਨ ਕਿ ਸਤਿਗੁਰੂ ਜੀ ਸੰਗਤਾਂ ਨੂੰ ਜਿਨਾਂ ਸਥਾਨਾਂ ਦੀ ਸੇਵਾ ਦਰਸ਼ਨਾਂ ਤੋਂ ਖਾਲਸੇ ਨੂੰ ਵਿਛੋਡਿਆ ਗਿਆ ਉਨਾਂ ਦੀ ਸੇਵਾ ਸਥਾਨ ਅਤੇ ਦਰਸ਼ਨ ਦਿਦਾਰ ਬਖਸ਼ਣਾ।ਸ਼੍ਰੀ ਗੁਰੂ ਗ੍ਰੰਥ ਸਾਹਿਬ ਅਗੇ ਇਹ ਅਰਦਾਸ ਕਬੂਲ ਹੋਈ ਅਤੇ ਸ਼੍ਰੀ ਕਰਤਾਰ ਪੁਰ ਦੇ ਦਰਸ਼ਨ ਦਿਦਾਰ ਅਤੇ ਸੇਵਾ ਦਾ ਮੌਕਾ ਸੰਗਤਾਂ ਨੂੰ ਮਿਲਿਆ।
1. ਨਵਜੋਤ ਸਿੰਘ ਸਿੱਧੂ ਵਲੋਂ ਪਹਿਲ =) ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਬੁਲਾਵੇ ਉਤੇ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਗਏ। ਗੁਰੂ ਮਹਾਰਾਜ ਦੀ ਬਖਸ਼ਿਸ਼ ਸਦਕਾ ਉਨਾਂ ਨੇ ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਗੱਲ ਕੀਤੀ ਇਹ ਲਾਂਘਾ ਖੋਲਿਆ ਜਾਵੇ।ਮੰਗ ਮਨਜੂਰ ਹੋਈ। ਸਿੱਧੂ ਸਾਹਿਬ ਵਾਪਸ ਆਏ। ਜੋ ਕੰਮ ਸਾਡੀ ਰਾਜਨੀਤਕ ਪਾਰਟੀਆਂ, ਧਾਰਮਿਕ ਆਗੂ, ਸ਼੍ਰੋਮਣੀ ਕਮੇਟੀ, ਜਾਂ ਹੋਰ ਜਥੇਬੰਦੀਆਂ 70 ਸਾਲ ਤੋਂ ਨਹੀਂ ਕਰ ਪਾਈਆਂ। ਉਹੀ ਕੰਮ ਸਿੱਧੂ ਸਾਹਿਬ ਨੇ ਪਾਕਿਸਤਾਨ ਜਾ ਕੇ ਕਰ ਵਿਖਾਇਆ।ਸੌ ਸਾਧ ਸੰਗਤ ਨੂੰ ਇਹੋ ਬੇਨਤੀ ਕਰਦਾ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਕੀਤੀ ਗਈ ਹਰ ਅਰਦਾਸ ਪੁਰੀ ਹੁੰਦੀ ਹੈ ਮਾਲਿਕ ਹਾਜਰ ਨਾਜਰ ਹੈ ਕਿ ਆਪ ਸਾਧ ਸੰਗਤ ਦੇ ਸਾਰੇ ਕੰਮ ਸੰਵਾਰਦਾ ਹੈ।
Previous
Next Post »